Chabbewal Mahilpur
 

Call Us at: (647) 284-1966

Email: info@chabbewal-mahilpur.com

 

Our Writers

 

Kuljit Singh Janjua

ਨਫ਼ਰਤ

ਸੌੜ੍ਹੀ ਸੋਚ ਦਾ ਜਜਬਾ ਹੈ ਇਹ
ਇਨਸਾਨ ਦੀ ਬੁਧੀ ਮਲੀਨ ਕਰੇ
ਮਜ਼ਹਬ, ਦੇਸ਼ਾਂ ਦੇ ਟੱਪ ਹੱਦ-ਬੰਨੇ ਸਭ
ਫੈਲਾਇਆ ਇਸ ਆਪਣਾ ਜਾਲ ਹੈ।

ਦੂਸਰੇ ਜਜਬਿਆਂ ਨਾਲੋਂ ਵੱਖਰੀ
ਤੇਜ਼, ਤਰਾਰ ਅਤੇ ਹੈ ਤਾਕਤਵਾਰ
ਉਪਜੇ ਖੁਦ ਉਨ੍ਹਾਂ ਕਾਰਣਾਂ ਨੂੰ ਇਹ
ਜਨਮੀ ਆਪ ਜਿਨ੍ਹਾਂ ਦੇ ਨਾਲ ਹੈ।

ਖੋਜਦੀ ਹੈ ਰੋਜ ਨਵੇਂ ਢੰਗ ਤਰੀਕੇ
ਸ਼ਿਦਤ, ਮਿਹਨਤ ਤੇ ਨਾਲ ਲਗਨ ਦੇ
ਇਨਸਾਨੀਅਤ ਨੂੰ ਹੈ ਕਿੰਝ ਤਬਾਹ ਕਰਨਾ
ਕਿੰਝ ਚਲਣੀ ਕੋਈ ਨਵੀਂ ਚਾਲ ਹੈ।

ਕੌਣ ਭੁਲਾਵੇ ਉਨ੍ਹਾਂ “ਵਾਘਿਆਂ” ਨੂੰ
ਜੋ ਹਨ ਸਭ ਇਸ ਨੇ ਹੀ ਉਪਜੇ
ਉਜਾੜ ਦਿੱਤੇ ਸਭ ਵਸੇ ਵਸਾਏ
ਅੱਗ ਫਿਰਕਾ ਪ੍ਰਸਤੀ ਦੀ ਨਾਲ ਹੈ।

ਮਾਸੂਮਾਂ ਦਾ ਕਰੇ ਘਾਣ ਇਹ ਨਿੱਤ
ਕਦੀ ਦਿੱਲੀ, ਮੁੰਬਈ ਤੇ ਕਦੀ ਗੋਧਰਾ
ਇਨਸਾਫ ਦੀ ਪੱਕੀ ਵੈਰਨ ਹੈ ਇਹ
ਸੰਗ ਰੱਖਦੀ ਸਦਾ ਮੌਕਾ ਪ੍ਰਸਤਾਂ ਨਾਲ ਹੈ।

ਸਭ ਨੇ ਕਹਿੰਦੇ ਨਫ਼ਰਤ ਹੁੰਦੀ ਹੈ ਅੰਨੀ
ਪਰ “ਕੁਲਜੀਤ” ਕਿੰਝ ਇਸ ਦਾ ਯਕੀਨ ਕਰੇ
ਨਿਗ੍ਹਾ ਹੈ ਇਸ ਦੀ ਬਾਜ ਨਾਲੋਂ ਵੀ ਤਿੱਖੀ
ਜੋ ਕਰਾਵਾਉਦੀ ਦੰਗੇ ਹਰ ਆਉਦੇ ਸਾਲ ਹੈ।

ਲਿਖਾਰੀ: ਕੁਲਜੀਤ ਸਿੰਘ ਜੰਜੂਆ
© Kuljit Singh Janjua
Ph: 416.473.7283

ਇਹ ਲੋਕ

ਦੁਨੀਆਂ ਜੇ ਹੈ ਬਦਲੀ ਤੇ ਬਦਲ ਗਏ ਨੇ ਲੋਕ ਵੀ
ਹੋਏ ਬੁੱਧੀ ਹੀਣੇ ਤੇ ਸੀਰਤ ਤੋਂ ਖਰਾਬ ਨੇ ਇਹ

ਦੋਧੀ ਨੂੰ ਤਾਂ ਸੱਦਣ ਘਰ-ਘਰ ਦੁੱਧ ਲੈਣ ਲਈ
ਪਰ ਖੁਦ ਜਾਂਦੇ ਠੇਕਿਆਂ ਤੋਂ ਲੈਣ ਸ਼ਰਾਬ ਨੇ ਇਹ

ਚੂਸ-ਚੂਸ ਖ਼ੂਨ ਗਰੀਬਾਂ ਦਾ ਬਣੇ ਨੇ ਇਹ ਅਮੀਰ
ਲਿਖਦੇ ਪਾਪਾਂ ਤੇ ਗੁਨਾਹਾਂ ਦੀ ਰੋਜ਼ ਨਵੀਂ ਕਿਤਾਬ ਨੇ ਇਹ

ਮੂੰਹੋਂ ਬੋਲਦੇ ਰਾਮ-ਰਾਮ ਬਗ਼ਲ ‘ਚ ਰੱਖਦੇ ਛੁਰੀਆਂ
ਢੰਡੋਰਾ ਪਿੱਟਦੇ ਧਰਮ ਦਾ ਵੇਦੀਨਾ ਬੇ-ਹਿਸਾਬ ਨੇ ਇਹ

ਬੰਦੇ ਨੂੰ ਨਾ ਬੰਦਾ ਸਮਝਣ ਦੀ ਕਰਨ ਗੁਸਤਾਖੀ
ਕਾਤਿਲ ਨਿਰਦੋਸ਼ਾਂ ਦੇ ਖੁਦ ਨੂੰ ਦੱਸਦੇ ਬੇ-ਦਾਗ਼ ਨੇ ਇਹ

ਅਦਾਲਤਾਂ ਵਿੱਚ ਜਾ ਕੇ ਖਾਂਵਦੇ ਨੇ ਸੌਹਾਂ ਝੂਠੀਆਂ
ਸੱਚ ਛੁਪਾਉਣ ਲਈ ਝੂਠ ਬੋਲਦੇ ਲਾ-ਜਵਾਬ ਨੇ ਇਹ

“ਕੁਲਜੀਤ” ਦੂਰ ਰਹਿ ਤੂੰ ਇਹੋ ਜਿਹੇ ਸ਼ੈਤਾਨਾਂ ਤੋਂ
ਪਹਿਨਦੇ ਮਕਾਰੀ ਤੇ ਦੋਗਲੇਪਨ ਦਾ ਨਕਾਬ ਨੇ ਇਹ

ਲਿਖਾਰੀ: ਕੁਲਜੀਤ ਸਿੰਘ ਜੰਜੂਆ
© Kuljit Singh Janjua
Phone: 416.473.7283

ਨਸੀਹਤ

ਐ ਪੰਛੀ! ਬਿ੍ਖ ਦੀ ਟਾਹਣੀ ਤੇ ਪਾਵੀਂ ਨਾ ਤੂੰ ਆਲ੍ਹਣਾ
ਵਗੀ ਜੋ ਹਵਾ ਕਹਿਰ ਦੀ ਵਿਅਰਥ ਜਾਵੇਗੀ ਤੇਰੀ ਘਾਲਣਾ।

ਆਪਣੇ ਘਰ ਪ੍ਰੀਵਾਰ ਨੂੰ ਤਾਂ ਹੈ ਹਰ ਕੋਈ ਹੀ ਪਾਲਦਾ
ਪਰ ਅਨਾਥਾਂ,ਬੇਸਹਾਰਿਆਂ ਦੀ ਕੋਈ ਵਿਰਲਾ ਹੀ ਕਰੇ ਪਾਲਣਾ।

ਚਿਰਾਗ ਜਿਨ੍ਹਾ ਦੇ ਘਰਾਂ ਦੇ ਹਾਲਾਤਾਂ ਨੇ ਹਨ ਬੁਝਾ ਦਿੱਤੇ
ਭੁੱਲ ਗਏ ਨੇ ਹੁਣ ਉਹ ਦੀਵਾ ਆਪਣੇ ਘਰਾਂ ਅੰਦਰ ਬਾਲਣਾ।

ਬਜੁਰਗਾਂ ਦੀ ਸਿੱਖਿਆ ਜਾਣ ਸਦਾ ਯਾਦ ਤੁਸੀਂ ਇਸ ਨੂੰ ਰੱਖਿਉ
ਕਿ ਬੜੇ ਪੁੰਨ ਦਾ ਹੈ ਕੰਮ ਹੁੰਦਾ ਪਿਆਸੇ ਕਿਸੇ ਨੂੰ ਪਾਣੀ ਪਿਆਲਣਾ।

ਤੇਰੀ ਦਰਿਆਦਿਲੀ ਦੀਆਂ ਸਦਾ ਦਿੰਦੇ ਸਾਂ ਅਸੀਂ ਉਦਾਹਰਣਾ
“ਕੁਲਜੀਤ” ਕਦੋਂ ਤੋਂ ਤੂੰ ਸਿੱਖ ਲਿਆ ਬਸ ਜਵਾਬ ਦੇ ਕੇ ਟਾਲਣਾ।

ਲਿਖਾਰੀ: ਕੁਲਜੀਤ ਸਿੰਘ ਜੰਜੂਆ
© Kuljit Singh Janjua
Ph: 416.473.7283

ਰਿਸ਼ਤੇ

ਅੰਬਰ ਨਾਲੋਂ ਉੱਚੇ ਰਿਸ਼ਤੇ
ਮੋਤੀਆਂ ਨਾਲੋਂ ਸੁੱਚੇ ਰਿਸ਼ਤੇ

ਸਮੁੰਦਰੋਂ ਜੋ ਨੇ ਗਹਿਰੇ ਰਿਸ਼ਤੇ
ਬਣਦੇ ਉਹੀ ਸੁਨਹਿਰੇ ਰਿਸ਼ਤੇ

ਦਿਲ ਦੀ ਭੁੱਖ ਮਿਟਾਵਣ ਰਿਸ਼ਤੇ
ਤਨ ਨੂੰ ਸੁੱਖ ਪਹੁੰਚਾਵਣ ਰਿਸ਼ਤੇ

ਖੁਨ ਦੇ ਰਿਸ਼ਤਿਆਂ ਨਾਲੋਂ ਮਾਣ ਦੇ ਰਿਸ਼ਤੇ
ਡੂੰਘੇ ਹੋ ਜਾਵਣ ਜਾਣ-ਪਹਿਚਾਣ ਦੇ ਰਿਸ਼ਤੇ

ਰਿਸ਼ਤਿਆਂ ਦੇ ਹੋਣ ਨਿਗ੍ਹਾਵਾਨ ਜੋ ਰਿਸ਼ਤੇ
ਰਿਸ਼ਤਿਆਂ ਦੀ ਬਣਨ ਪਹਿਚਾਣ ਉਹ ਰਿਸ਼ਤੇ

ਵਿਗੜ ਜਾਵਣ ਅੱਧ ਵਿਚਕਾਰ ਜੋ ਰਿਸ਼ਤੇ
ਦੁਬਿਧਾ ਬਣਨ ਵਿੱਚ ਸੰਸਾਰ ਉਹ ਰਿਸ਼ਤੇ

“ਕੁਲਜੀਤ” ਚਾਹੁੰਦਾ ਜੇ ਤੂੰ ਵੀ ਸੁਖੀ ਰਹਿਣਾ
ਨਾਲ ਨਿਭਾਵੀਂ ਤੂੰ ਸਭ ਪਿਆਰ ਦੇ ਰਿਸ਼ਤੇ

ਲਿਖਾਰੀ: ਕੁਲਜੀਤ ਸਿੰਘ ਜੰਜੂਆ
© Kuljit Singh Janjua
Ph: 416.473.7283

ਬਹਾਰ

ਖੁਸ਼ ਹੁੰਦੇ ਹਾਂ ਅਸੀਂ ਸਭ
ਮੌਸਮ-ਏ-ਬਹਾਰ ਦੇਖ ਕੇ
ਸੋਚਿਆ ਹੈ ਕਦੀ
ਉਸ ਬੁੱਢੜ੍ਹੀ ਮਾਂ ਬਾਰੇ
ਜਿਸ ਨੂੰ ਹੈ ਉਡੀਕ
ਉਸ ਦਿਨ ਦੀ
ਜਿਸ ਦਿਨ
ਉਸ ਦੇ ਜਿਗਰ ਦਾ ਟੁਕੜ੍ਹਾ ਘਰ ਪਰਤੇਗਾ
ਅਤੇ ਮੁੜ ਆਵੇਗੀ ਬਹਾਰ
ਉਸ ਦੇ ਬਾਗ ‘ਚ
ਤੇ ਪੰਛੀ ਚਹਿ-ਚਹਿਕਾਉਣਗੇ….

ਲਿਖਾਰੀ: ਕੁਲਜੀਤ ਸਿੰਘ ਜੰਜੂਆ
© Kuljit Singh Janjua
Ph: 416.473.7283

ਸਿੱਖ ਸੰਘਰਸ਼ ਨੂੰ ਯਾਦ ਕਰਦਿਆਂ…

ਜ਼ਾਲਮ ਸਰਕਾਰਾਂ ਡਾਹਢਾ ਕਹਿਰ ਕਮਾਇਆ ਸੀ
ਬੱਚਾ-ਬੱਚਾ ਫੜ੍ਹ ਉਨ੍ਹਾਂ ਜੇਲ੍ਹਾਂ ਵਿੱਚ ਪਾਇਆ ਸੀ

ਸ਼ੇਰ ਪੁੱਤ ਮਾਂਵਾਂ ਦੇ ਸਨ ਹਿੱਤਾਂ ਲਈ ਲੜ੍ਹਦੇ
ਖੰਨ੍ਹੀ ਖੰਨ੍ਹੀ ਖਾ ਕੇ ਗੁਜ਼ਾਰਾ ਸਨ ਉਹ ਕਰਦੇ
ਪੱਤਾ ਪੱਤਾ ਸਿੰਘਾਂ ਦਾ ਹੋ ਗਿਆ ਸੀ ਵੈਰੀ
ਹਰ ਪਾਸੇ ਹਨ੍ਹੇਰਾ ਤੇ ਜੁਲਮ ਦਾ ਹੀ ਸਾਇਆ ਸੀ
ਜ਼ਾਲਮ ਸਰਕਾਰਾਂ ਡਾਹਢਾ ਕਹਿਰ ਕਮਾਇਆ ਸੀ….

ਝੂਠਿਆਂ ਮੁਕਾਬਲਿਆਂ ‘ਚ ਹਜ਼ਾਰਾਂ ਸਿੰਘ ਮਾਰ ਤੇ
ਚੁਣ-ਚੁਣ ਬੱਬਰ ਸ਼ੇਰ ਫਾਂਸੀਆਂ ਤੇ ਚਾੜ੍ਹ ਤੇ
ਹੋ ਗਈ ਸੀ ਪਿਆਸੀ ਸਰਕਾਰ ਸਿੰਘਾਂ ਦੇ ਖੂਨ ਦੀ
ਤਾਹਿਉਂ ਉਹਨੇ ਮਿੱਥ ਘਾਣ ਸਿੰਘਾਂ ਦਾ ਕਰਾਇਆ ਸੀ
ਜ਼ਾਲਮ ਸਰਕਾਰਾਂ ਡਾਹਢਾ ਕਹਿਰ ਕਮਾਇਆ ਸੀ….

ਬਚੇ ਜੋ ਕਹਿਰ ਤੋਂ ਹੋ ਰੋਟੀਉਂ ਮੁਹਤਾਜ ਗਏ
ਕੁਝ ਹੋਏ ਰੂਪੋਸ਼ ਕੁਝ ਕਰ ਪਰਵਾਸ ਗਏ
ਵਾਰ ਗਏ “ਕੁਲਜੀਤ” ਜਾਨਾਂ ਜਿਹੜੇ ਦੇਸ਼ ਅਤੇ ਕੌਮ ਲਈ
ਮੁੱਲ ਪਿੱਛੋਂ ਉਨ੍ਹਾਂ ਦਾ ਕਿਸੇ ਵੀ ਨਾ ਪਾਇਆ ਸੀ
ਜ਼ਾਲਮ ਸਰਕਾਰਾਂ ਡਾਹਢਾ ਕਹਿਰ ਕਮਾਇਆ ਸੀ….

ਲਿਖਾਰੀ: ਕੁਲਜੀਤ ਸਿੰਘ ਜੰਜੂਆ
© Kuljit Singh Janjua
Ph: 416.473.7283

 

 Quick Links

For Information Call:

Rashpal Singh Jhutti

(647) 284-1966

Jatinder Singh Jaswal

(647) 219-6397

Avtar Singh Badyal

(416) 464-2067

Kuljit Singh Janjua

(416) 473-7283

Email:

info@chabbewal-mahilpur.com

 

© 2010 chabbewal-mahilpur.com. All Rights Reserved.
Website Designed & Developed by Pixclouds
Join Group Now